ਮੈਂ ਪੈਦਲ ਤੁਰਨ ਦਾ ਹੀ ਨਿਰਣਾ ਕਰਦਾ ਹਾਂ। ਥੋੜਾ ਅੱਗੇ ਕਾਂਗੜੇ Kangra Road ਵਾਲੀ ਸੜਕ ਤੇ ਇਕ ਮੋੜ ਮੁੜ ਕੇ ਈਕੋਪਾਰਕ ਦਾ ਗੇਟ ਹੈ। ਇਸ ਗੇਟ ਕੋਲ ਖੁਸ਼ੀਨਗਰ Khushi Nagar ਪਿੰਡ ਦਾ ਬੋਰਡ ਵੀ ਲੱਗਿਆ ਹੈ। 10 ਰੁਪਏ ਦੀ ਟਿਕਟ ਲੈਕੇ ਮੈਂ ਅੰਦਰ ਚਲਾ ਜਾਂਦਾ ਹਾਂ। ਹਿਮਾਚਲ ਪ੍ਰਦੇਸ਼ Himachal Pradesh ਸਰਕਾਰ ਦੇ ਜੰਗਲਾਤ ਵਿਭਾਗ ਵੱਲੋਂ ਇਹ ਵਿਕਸਤ ਕੀਤਾ ਗਿਆ ਹੈ। ਐਂਟਰੀ ਤਾਂ
ਕੁਦਰਤ ਪ੍ਰੇਮੀਆਂ ਲਈ Eco Park Nurpur ਵੇਖਣ ਯੋਗ ਥਾਂ ਹੈ। ਅੰਦਰ ਪੂਰੀ ਸਾਂਤੀ ਹੈ। ਸਾਇਦ ਇਸੇ ਸਾਂਤੀ ਕਾਰਨ ਕੁਦਰਤ ਪ੍ਰੇਮੀਆਂ ਦੀ ਬਜਾਏ ਪ੍ਰੇਮੀ ਯੁਗਲ ਇੱਥੇ ਵੱਧ ਆਉਂਦੇ ਹੋਣ। ਮੈਂ ਕੁਝ ਰੁੱਖਾਂ, ਫੁੱਲਾਂ ਦੀਆਂ ਤਸਵੀਰਾਂ ਕਰਦਾ ਹਾਂ। ਪਗਡੰਡੀ ਦੀਆਂ ਘੁੰਮਣਘੇਰੀਆਂ ਵਿਚ ਅਗੇ ਵੱਧਦਾ ਹਾਂ।
ਰਾਜਸਥਾਨ ਦੇ ਕੁਝ ਪਰਿਵਾਰਾਂ ਵਿਚ ਜਦ ਘਰ ਦੇ ਵੱਡੇ ਮੈਂਬਰ (ਸਹੁਰਾ, ਜੇਠ) ਕੋਲੋਂ ਲੰਘਦੇ ਹਨ ਤਾਂ ਨੂੰਹ ਕੰਧ ਵੱਲ ਮੂੰਹ ਕਰਕੇ ਖੜ ਜਾਂਦੀ ਹੈ। ਇਕ ਜੋੜਾ ਗੱਲਾਂ ਕਰ ਰਿਹਾ ਸੀ। ਮੇਰੇ ਕਦਮਾਂ ਦੀ ਅਵਾਜ ਸੁਣ ਮਾਦਾ ਨੇ ਦੁਸਰੇ ਪਾਸੇ ਵੱਲ ਇਸ ਤਰਾਂ ਮੂੰਹ ਕਰ ਲਿਆ ਅਤੇ ਮੈਂ ਜਿਵੇਂ ਜਿਵੇਂ ਅੱਗੇ ਲੰਘੀ ਗਿਆ ਉਸਨੇ ਆਪਣੀ ਪਿੱਠ ਮੇਰੇ
ਇਸਦਾ ਈਕੋ ਪਾਰਕ Eco Park Nurpur ਦਾ ਝਾਕਾ ਵਾਕਾ ਲੈ ਕੇ ਮੈਂ ਵਾਪਿਸ ਸੜਕ ਤੇ ਆ ਜਾਂਦਾ ਹਾਂ। ਕਾਂਗੜਾਂ Kangra ਵੱਲੋਂ ਆ ਰਹੀ ਬੱਸ ਨੂੰ ਹੱਥ ਦਿੱਤਾ। ਉਸਨੇ ਬੱਸ ਰੋਕ ਲਈ। ਬੱਸ ਕੰਡਕਟਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਬੱਸ ਜਸੂਰ ਜਾਵੇਗੀ। ਮੈਂ ਜਸੂਰ Jasur ਦੀ ਟਿਕਟ ਲੈ ਲੈਂਦਾ ਹਾਂ। ਜਸੂਰ ਤੋਂ ਤਲਵਾੜੇ Talwara ਵਾਲੀ ਬੱਸ ਵੀ ਉਤਰਦਿਆਂ ਹੀ ਮਿਲ ਗਈ।
ਰਾਹ ਵਿਚ ਆਪਣੀ ਪੜ੍ਹਾਈ ਦੇ ਦਿਨ ਚੇਤੇ ਆ ਗਏ ਕਿਉਂਕਿ ਰਾਹ ਵਿਚ ਕਈ ਪਿੰਡਾਂ ਤੋਂ ਸਕੂਲੀ ਵਿਦਿਆਰਥੀ ਸਕੂਲ ਤੋਂ ਬਾਅਦ ਵਾਪਿਸ ਘਰਾਂ ਨੂੰ ਜਾਂਦੇ ਬਸ ਰਾਹੀਂ ਪਰਤਦੇ ਮਿਲੇ। ਕੂੜੀਆਂ ਦੀ ਗਿਣਤੀ ਮੁੰਡਿਆਂ ਦੇ
ਰਾਹ ਵਿਚ ਫਤਿਹਪੁਰ ਵਿਚ ਬੱਸ 10 ਕੁ ਮਿੰਟ ਲਈ ਬ੍ਰੇਕ ਲੈਂਦੀ ਹੈ। ਜਲਦੀ ਹੀ ਬੱਸ ਤਲਵਾੜਾ ਪਹੁੰਚ ਜਾਂਦੀ ਹੈ। ਸੂਰਜ ਹੁਣ ਛਿੱਪਿਆ ਹੀ ਹੈ। ਮੈਂ ਆਪਣੇ ਘਰ ਵੱਲ ਚੱਲ ਪੈਂਦਾ ਹਾਂ।
ਇੱਥੇ ਹੀ ਮੇਰੀ ਨੂਰਪੁਰ ਦੀ ਯਾਤਰਾ ਮੁੱਕਦੀ ਹੈ। ਜਲਦੀ ਫਿਰ ਮਿਲਾਂਗੇ ਕਿਸੇ ਨਵੇਂ ਸਫਰ ਨਾਲ।
ਪਿੱਛਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਸ ਲੜੀ ਦਾ ਸਭ ਤੋਂ ਪਹਿਲਾਂ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
हिंदी में पढ़ने के लिए यहाँ क्लिक करें
To read in English Click Here


.jpeg)


.jpeg)

No comments:
Post a Comment