Sunday, December 14, 2025

ਜਿੱਥੋਂ ਚਲਦਾ ਸੀ ਰਾਜੇ ਦਾ ਰਾਜ: ਨੂਰਪੁਰ ਦੇ ਕਿਲੇ ਦੀ ਯਾਤਰਾ ਭਾਗ 8

ਰਾਜ ਦਰਬਾਰ ਦੇ ਪਿੱਛਲੇ ਹਿੱਸੇ ਰਾਜੇ ਦੇ ਨਿਵਾਸ ਵਾਲੇ ਪਾਸੇ 
ਨੂੰ ਬਣੇ ਗੇਟ।
ਸੂਰਜ ਨੇ ਆਪਣੇ ਅੱਜ਼ ਦੇ ਸਫਰ ਦਾ ਲਗਭਗ ਅੱਧਾ ਹਿੱਸਾ ਪੂਰਾ ਕਰ ਲਿਆ ਸੀ। ਮੈਂ ਨੂਰਪੁਰ Nurpur ਦੇ ਖੰਡਰ ਹੋ
ਚੁੱਕੇ ਕਿਲੇ ਨੂੰ ਵੇਖਦਾ ਹੋਇਆ ਕਿਲੇ ਤੇ ਉਸ ਹਿੱਸੇ ਵੱਲ ਜਾਂਦਾ ਹਾਂ ਜਿੱਥੇ ਰਾਜ ਦਰਬਾਰ ਲੱਗਿਆ ਕਰਦਾ ਸੀ ਅਤੇ ਰਾਜੇ ਦਾ ਨਿਵਾਸ ਹੋਇਆ ਕਰਦਾ ਸੀ। ਅਜਿਹਾ ਉਥੇ ਕੁਝ ਲਿਖ ਕੇ ਨਹੀਂ ਲਗਾਇਆ ਗਿਆ ਪਰ ਉਥੇ ਮੌਜੂਦ ਇਕ ਸਥਾਨਕ ਨੌਜਵਾਨ ਦੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਵੀ ਕਿਲੇ ਦੇ ਅੰਦਰ ਹੀ ਇੱਕ 15 ਕੁ ਫੁੱਟ ਉੱਚੇ ਥਾਂ ਤੇ ਬਣਿਆ ਢਾਂਚਾ ਸੀ। 

ਕਦੇ ਇੱਥੇ ਰਾਜ ਹੁਕਮ ਚਲਦੇ ਸੀ, ਮਹਿਲ ਮਹਿੰਗੇ ਇੱਤਰਾਂ ਨਾਲ ਮਹਿਕਦਾ ਸੀ, ਆਮ ਬੰਦੇ ਦੀ ਇਸ ਮਹਿਲ ਤੱਕ ਐਂਟਰੀ ਵੀ ਸਾਇਦ ਨਾ ਹੋਵੇ ਪਰ ਸਮੇਂ ਦਾ ਚੱਕਰ ਵੇਖੋ ਅੱਜ ਇਸ ਦੇ ਵੇਹੜੇ ਬੇਸਹਾਰਾ ਜਾਨਵਰਾਂ ਦਾ ਗੋਹਾ ਵੀ ਪਿਆ ਮਿਲਦਾ ਹੈ। ਇਹ ਸਬਕ ਹੈ ਮਨੁੱਖ ਨੂੰ, ਸਮਾਂ ਬੜਾ ਬਲਬਾਨ ਹੈ। ਕਿਸੇ ਨੂੰ ਤਾਕਤ ਦਾ ਮਾਣ ਨਹੀਂ ਕਰਨਾ ਚਾਹੀਦਾ।

ਰਾਜ ਦਰਬਾਰ ਦੇ ਸਾਹਮਣੇ ਦਾ ਖਾਲੀ ਮੈਦਾਨ

ਰਾਜ ਦਰਬਾਰ ਵਾਲੇ ਹਿੱਸੇ ਵਿਚ ਕਮਰਿਆਂ ਦੀਆਂ ਦਿਵਾਰਾਂ 4 ਕੁ ਫੁੱਟ ਦੀ ਉੱਚਾਈ ਤੱਕ ਹੀ ਬਚੀਆਂ ਹਨ। ਇਸ ਹਿੱਸੇ ਵਿਚ ਇਕ ਤਿੰਨ ਪਿੱਛੇ ਵਲ ਦੇ ਦਰਵਾਜਿਆਂ ਵਾਲੀ 15 ਕੁ ਫੁੱਟ ਕੰਧ ਤੋਂ ਇਲਾਵਾ ਬਾਕੀ ਸਾਰਾ ਢਾਂਚਾ 4 ਕੁ ਫੁੱਟ ਦੀਆਂ ਉੱਚੀਆਂ ਦਿਵਾਰਾਂ ਦੀ ਹੀ ਬਚਿਆ ਹੈ। 

ਜੇਕਰ ਇਸ ਨੂੰ ਸਮੂਚੇ ਰਾਜ ਮਹਿਲ ਦੀ ਕਲਪਨਾ ਕਰੀਏ ਤਾਂ ਇਸਦੇ ਅੱਗਲੇ ਪਾਸੇ (ਦੱਖਣ ਵੱਲ ਨੂੰ) 15 ਕੁ ਫੁੱਟ ਦੀ ਨਿਵਾਣ ਵਿਚ ਖੁੱਲਾ ਮੈਦਾਨ ਹੈ। ਰਾਜਾ ਜਦੋਂ ਦਰਬਾਰ ਲਗਾਉਂਦਾ ਹੋਵੇਗਾ ਤਾਂ ਆਮ ਜਨਤਾ ਇਸੇ ਖੁੱਲੇ ਮੈਦਾਨ ਵਿਚ ਖੜਦੀ ਜਾਂ ਬੈਠਦੀ ਹੋਵੇਗੀ। ਮੈਂਦਾਨ ਤੋਂ ਅੱਗੇ ਹੋਰ ਦੱਖਣ ਵਾਲੇ ਪਾਸੇ ਤਲਾਬ ਹੈ। ਇਸ ਮੈਦਾਨ ਵਾਲੇ ਪਾਸੇ ਇਕ ਅਜਿਹਾ ਥਾਂ ਹੈ ਜਿੱਥੇ ਰਾਜਾ ਬੈਠ ਕੇ ਖੁੱਲਾ ਦਰਬਾਰ ਸਜਾਉਂਦਾ ਹੋਵੇਗਾ। ਪਿੱਛੇ ਕਮਰਿਆਂ ਦੇ ਅਵਸੇਸ਼ ਬਚੇ ਹਨ। ਪੌੜੀਆਂ ਦੇ ਨਿਸ਼ਾਨ ਵੀ ਹਨ ਜਿਸ ਤੋਂ ਪਤਾ ਲੱਗਦਾ ਹੈ

ਨੂਰਪੁਰ ਦੇ ਕਿਲੇ ਦੇ ਰਾਜ ਦਰਬਾਰ ਵਾਲੇ ਹਿੱਸੇ ਦੇ ਖੰਡਹਰ

ਕਿ ਇਸ ਮਹਿਲ ਵਿਚ ਜਮੀਨੀ ਤਲ ਤੋਂ ਇਲਾਵਾ ਉਪਰ ਇਕ ਮੰਜਿਲ ਤਾਂ ਹੋਰ ਹੋਵੇਗੀ। ਕਈ ਕਮਰੇ ਹਨ, ਜੋ ਇਸ ਦੇ ਕੇਂਦਰੀ ਭਾਗ ਨਾਲ ਜੁੜੇ ਹਨ। ਅੱਗਲੇ ਪਾਸੇ ਨੂੰ ਜਨਤਾ ਲਈ ਮੈਦਾਨ ਹੈ ਤਾਂ ਇਸਦੇ ਬਿੱਲਕੁਲ ਪਿੱਛਲੇ ਪਾਸੇ (ਉੱਤਰ ਦਿਸ਼ਾ ਵਿਚ) ਰਾਜੇ ਦਾ ਨਿਵਾਸ ਹੈ। 

ਰਾਜੇ ਦੇ ਨਿਵਾਸ ਵਾਲੇ ਹਿੱਸੇ ਦੀਆਂ ਦੀਵਾਰਾਂ ਕੁਝ ਜਿਆਦਾ ਉਚਾਈ ਤੱਕ ਬਚੀਆਂ ਹਨ। ਹਾਂਲਾਂਕਿ ਛੱਤਾਂ ਡਿੱਗ ਚੁੱਕੀਆਂ ਹਨ। ਦਿਵਾਰਾਂ ਤੇ ਘਾਹ ਉਗ ਆਇਆ ਹੈ। ਸਰਕਾਰੀ ਮੁਲਾਜਮ ਇਸ ਤੋਂ ਘਾਹ ਕੱਟ ਰਹੇ ਹਨ ਤਾਂ ਜੋ ਘਾਹ ਦੀਆਂ ਜੜ੍ਹਾਂ ਹੋਰ ਫੈਲ ਕੇ ਇਸ ਇਮਾਰਤ ਦੇ ਬਚੇ ਹਿੱਸੇ ਨੂੰ ਨੁਕਸਾਨ ਨਾ ਪਹੁੰਚਾਏ। ਆਇਤਾਕਾਰ ਇੱਟ ਤੋਂ ਲਗਭਗ 4-5 ਗੁਣਾਂ ਵੱਡੇ ਸਾਇਜ ਦੇ ਇੱਟ ਵਰਗੇ ਗ੍ਰੇਅ ਰੰਗ ਦੇ ਪੱਥਰ ਨਾਲ ਇਹ ਇਮਾਰਤ ਬਣੀ ਹੈ।

ਰਾਜੇ ਦੇ ਨਿਵਾਸ ਵਾਲੇ ਹਿੱਸੇ ਦੇ ਖੰਡਹਰ

ਰਾਜੇ ਦੇ ਨਿਵਾਸ ਵਾਲੇ ਹਿੱਸੇ ਵਿਚ ਅੰਦਰੀਆਂ ਦਿਵਾਰਾਂ ਤੇ ਚੂਨੇ ਨਾਲ ਪਲਸਤਰ ਹੋਇਆ ਹੈ। ਅੰਦਰ ਬਹੁਤ ਸਾਰੇ ਆਲੇ ਹਨ ਜਿੱਥੇ ਦੀਪਕ ਜਗਾ ਕੇ ਰੱਖੇ ਜਾਂਦੇ ਹੋਣਗੇ ਤਾਂ ਜੋ ਮਹਿਲ ਰੌਸਨੀਆਂ ਨਾਲ ਭਰਪੂਰ ਰਹੇ। ਇਸ ਵਿਚ ਪਾਣੀ ਦੇ ਨਿਕਾਸੀ ਲਈ ਦੋ ਇਮਾਰਤਾਂ ਦੇ ਵਿਚਕਾਰ ਦੀ ਨਾਲੀ ਵੀ ਛੱਡੀ ਹੋਈ ਹੈ। ਇਸ ਵਿਚ ਵੀ ਪੌੜੀਆਂ ਦੇ ਭਾਗ ਬਚੇ ਹਨ ਅਤੇ ਇਹ ਦੱਸਦੇ ਹਨ ਕਿ ਇਸਦੀਆਂ ਵੀ ਘੱਟੋ ਘੱਟ ਦੋ ਮੰਜਿਲਾਂ ਤਾਂ ਹੋਣਗੀਆਂ। ਮਹਿਲ ਦਾ ਪਿੱਛਲਾ ਦਰਵਾਜਾਂ ਕਿਲੇ ਦੇ ਪਿੱਛਲੇ ਪਾਸੇ ਡੁੰਘੀ ਖਾਈ ਵੱਲ ਹੈ ਅਤੇ ਕਿਲੇ ਦੇ ਅੰਦਰ ਤੋਂ ਹੀ ਪਿੱਛਲੀ ਸਾਰੀ ਘਾਟੀ ਤੇ ਨਜਰ ਪੈਂਦੀ ਹੈ।

ਰਾਜੇ ਦੇ ਨਿਵਾਸ ਦੇ ਚੜ੍ਹਦੇ ਪਾਸੇ ਵੱਲ ਜਲ ਕੁੰਡ ਵਰਗਾ ਢਾਂਚਾ ਹੈ, ਪੱਛਮ ਵੱਲ ਕੁਝ ਹੋਰ ਕਮਰਿਆਂ ਦੇ ਅਵਸੇਸ਼

ਰਾਜ ਮਹਿਲ ਅੰਦਰ ਦੀਵੇ ਰੱਖਣ ਲਈ ਬਣੇ ਆਲੇ
ਤੇ ਘਾਹ ਦੀ ਸਫਾਈ ਕਰਦਾ ਕਰਮਚਾਰੀ

ਹਨ। ਪਰ ਇੰਨ੍ਹਾਂ ਕਮਰਿਆਂ ਤੇ ਮੁੱਖ ਮਹਿਲ ਵਿਚਕਾਰ 4-5 ਫੁਟ ਦਾ ਖਾਲੀ ਥਾਂ ਹਾਂ। ਹੁਣ ਇਸ ਦੇ ਆਸ ਪਾਸ ਵਾਲੀਆਂ ਥਾਂਵਾਂ ਤੇ ਜੰਗਲੀ ਪੌਦੇ ਉਗੇ ਹੋਏ ਹਨ। ਹਾਂਲਾਕਿ ਹਾਲੇ ਵੀ ਇਹ ਵੇਖਣ ਯੋਗ ਅਤੇ ਇਤਿਹਾਸ ਨੂੰ ਸਮਝਣ ਲਈ ਉੱਤਮ ਥਾਂ ਹੈ। ਉਸ ਵੇਲੇ ਵੀ ਕਿਵੇਂ ਉਚੀਆਂ ਪਹਾੜੀਆਂ ਤੇ ਇਸ ਤਰਾਂ ਦੇ ਕਿਲੇ ਕਿਵੇਂ ਬਣਾਏ ਜਾਂਦੇ ਸਨ, ਇਹ ਉਸ ਵੇਲੇ ਦੀ ਵਾਸਤੂਕਲਾ ਦੀ ਹਿੰਮਤ ਅਤੇ ਹੁਨਰ ਨੂੰ ਵਿਖਾਉਂਦਾ ਹੈ। ਇੰਨ੍ਹਾਂ ਪੁਰਾਤਨ ਕਿਲਿਆਂ ਤੋਂ ਇਤਿਹਾਸ History ਦੇ ਪਾਠ ਵੀ ਪੜ੍ਹੇ ਜਾ ਸਕਦੇ ਹਨ ਅਤੇ ਸਾਇਦ ਉਸ ਵੇਲੇ ਦੀ ਜਨਤਾ ਵੱਲੋਂ ਤਾਰੇ ਮਾਲੀਏ ਦੀਆਂ ਸਿਸ਼ਕੀਆਂ ਵੀ ਸੁਣੀਆਂ ਜਾ ਸਕਦੀਆਂ ਹਨ। 

ਹੁਣ ਮੈਂ ਅੱਗੇ ਕਿਲੇ ਦੇ ਅਗਲੇ ਭਾਗ ਵਿਚ ਬਣੇ ਮੰਦਰ ਨੂੰ ਵੇਖਣ ਲਈ ਚੱਲ ਪੈਂਦਾ ਹਾਂ। 


ਹੋਰ ਤਸਵੀਰਾਂ ਵੀ ਵੇਖੋ।

ਕਿਲੇ ਦੇ ਅੰਦਰ ਰਾਜ ਮਹਿਲ ਤੋਂ ਵਿਖਦੀ ਘਾਟੀ
ਰਾਜੇ ਦੇ ਨਿਵਾਸ ਵਾਲੇ ਹਿੱਸੇ ਦੇ ਅੰਦਰ ਤੋਂ ਰਾਜ 
ਦਰਬਾਰ ਵਾਲੇ ਪਾਸੇ ਦੇ ਦਰਵਾਜੇ


ਪਾਣੀ ਦੀ ਨਿਕਾਸੀ ਲਈ ਬਣੀਆਂ ਨਾਲੀਆਂ

ਅਗਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਸ ਤੋਂ ਪਿੱਛਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਸ ਲੜੀ ਦਾ ਸਭ ਤੋਂ ਪਹਿਲਾਂ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ।


हिंदी में पढ़ने के लिए यहाँ क्लिक करें 

To read in English Click Here





No comments:

Post a Comment

ਪੰਜਾਬ ਦਾ ਸਭ ਤੋਂ ਉੱਚਾ ਸ਼ਿਵ ਮੰਦਰ

ਅਪ੍ਰੈਲ ਮਹੀਨੇ ਦੀ ਇਕ ਸ਼ਾਮ। ਮੈਂ ਤਲਵਾੜੇ Talwara ਤੋਂ ਸਫਰ ਸ਼ੁਰੂ ਕੀਤਾ। ਮੰਜਿਲ ਸੀ, Punjab ਦਾ ਸਭ ਤੋਂ ਉੱਚਾ ਸ਼ਿਵ ਮੰਦਰ Shiv Temple । ਵੈਸੇ ਤਾਂ ਇਸ ਮੰਦਰ ਤੱਕ ...